ਅੰਮ੍ਰਿਤਸਰ ਤੇ ਤਰਨ ਤਰਨ ਰੋਡ ‘ਤੇ ਲੋਕਾਂ ਨੇ ਬੇਅਦਬੀ ਨੂੰ ਲੈ ਕੇ, ਸੜਕ ਜਾਮ ਕਰ ਦਿੱਤੀ। ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ ਕਿ ਇੱਕ ਨੌਜਵਾਨ ਵੱਲੋਂ ਆਯੋਦਿਆ ਮੰਦਿਰ ਨਾਲ ਸੰਬੰਧਿਤ ਸ੍ਰੀ ਰਾਮ ਜੀ ਦੇ ਪੋਸਟਰ ਉਤਾਰਿਆ ਜਾ ਰਿਹਾ ਸੀ ਜਿਸ ਮੌਕੇ ਇਹ ਪੋਸਟਰ ਪਾੜ੍ਹਿਆਂ ਗਿਆ ਇਸ ਦੌਰਾਨ ਉਸ ਸ਼ਕਸ ਦੀ ਵੀਡੀਓ ਵੀ ਬਣਾਈ ਗਈ ਕੇ ਉਥੇ ਉਹ ਪੋਸਟਰ ਨੂੰ ਉਤਾਰ ਕੇ ਕਿਸੇ ਪਾਲਿਟਿਕਲ ਬੰਦੇ ਦਾ ਪੋਸਟਰ ਲਗਾ ਰਿਹਾ ਸੀ ।ਜਿਸ ਤੋਂ ਬਾਅਦ ਗੁੱਸੇ 'ਚ ਆਏ ਇਲਾਕਾ ਨਿਵਾਸੀਆਂ ਨੇ ਸੜਕ ‘ਤੇ ਜਾਮ ਕਰ, ਉਸ ਨੌਜਵਾਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਆਖਿਆ ਕਿ ਜਿਸਨੇ ਸ੍ਰੀ ਰਾਮ ਦਾ ਪੋਸਟਰ ਉਤਾਰਿਆ ਸੀ ਉਸਦੇ ਸਬੰਧ ਆਮ ਆਦਮੀ ਪਾਰਟੀ ਨਾਲ ਹੈ ਦੂੱਜੇ ਪਾਸੇ ਮੌਕੇ ‘ਤੇ ਪੁੱਜੀ ਪੁਲਿਸ ਨੇ ਲੋਕਾਂ ਨੂੰ ਅਸ਼ਵਾਸਨ ਦਿੱਤਾ ਅਤੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੇ ਪੁਲਿਸ ਦੇ ਭਰੋਸੇ ‘ਤੇ ਸੜਕ ਤੋਂ ਧਰਨਾ ਚੁੱਕਿਆ ਅਤੇ ਮਾਹੌਲ ਸ਼ਾਂਤ ਹੋਇਆ।
.
The person tore religious posters in front of everyone, profanity became rampant, the atmosphere was heated on the spot!
.
.
.
#amritsarnews #religiousposters #punjabnews